ਖੂਨਦਾਨ ਮਹਾਨ ਦਾਨ == ਸੰਗੀਤਾ ਅਰੋੜਾ
ਮੋਗਾ/ਸੰਜੀਵ ਕੁਮਾਰ ਅਰੋੜਾ
ਸਮਜ ਸੇਵੀ ਸੰਗੀਤਾ ਅਰੋੜਾ ਵੱਲੋ ਕੀਤਾ ਗਿਆ ਖੂਨ ਦਾਨ ਸੰਗੀਤਾ ਅਰੋੜਾ ਵੱਲੋ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਚਾਹੇ ਕਿਸੇ ਬੱਚੇ ਦੀ ਸਕੂਲ ਦੀ ਫੀਸ ਜਾਂ ਕਿਤਾਬਾਂ ਕਾਪੀਆਂ ਹੋਣ ਹਰ ਜਰੂਤਮੰਦ ਦੀ ਜਰੂਰਤ ਪੂਰੀ ਕੀਤੀ ਜਾਂਦੀ ਹੈ ਅਤੇ ਜਰੂਰਤਮੰਦ ਬੱਚਿਆ ਨੂੰ ਫਰੀ ਟਿਊਸ਼ਨ ਵੀ ਦਿੱਤੀ ਜਾਂਦੀ ਹੈ। ਉਥੇ ਹੀ ਬਜੁਰਗ ਜੋੜੇ ਨੂੰ ਹਰ ਮਹੀਨੇ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ।
ਅਰੋੜਾ ਮਹਾਸਭਾ ਵੱਲੋ ਲੱਗੇ ਖੂਨ ਦਾਨ ਕੈਂਪ ਵਿੱਚ ਖੂਨ ਦਾਨ ਵੀ ਕੀਤਾ ਜਿੱਥੇ ਮਹਿਲਾਵਾਂ ਆਪਣੇ ਆਪ ਨੂੰ ਕਮਜੋਰ ਅਤੇ ਲਾਚਾਰ ਸਮਝਦੀਆਂ ਹਨ ਉਥੇ ਸੰਗੀਤਾ ਅਰੋੜਾ ਵੱਲੋ ਨਾਰੀ ਸ਼ਕਤੀ ਦੀ ਪਹਿਚਾਣ ਨੂੰ ਅੱਗੇ ਲੇ ਕੇ ਆਇਆ ਜਾਂਦਾ ਹੈ ਕੇ ਮਹਿਲਾਵਾਂ ਵੀ ਹਰ ਕੰਮ ਕਰ ਸਕਦੀਆਂ ਹਨ ਚਾਹੇ ਧਾਰਮਿਕ ਕੰਮ ਹੋਵੇ ਜਾਂ ਸਮਾਜਿਕ ਮਹਿਲਾਵਾਂ ਦੇ ਮਨ ਵਿੱਚ ਉਹ ਕੰਮ ਕਰਨ ਦੀ ਭਾਵਨਾ ਹੋਵੇ ਉਥੇ ਹੀ ਉਹਨਾਂ ਨੇ ਕਿਹਾ ਕਿ ਖੂਨ ਦਾਨ ਮਹਾਨ ਦਾਨ ਹੈ ਇਸ ਨਾਲ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ।