ਬਾਘਾਪੁਰਾਣਾ/ਸੰਜੀਵ ਕੁਮਾਰ ਅਰੋੜਾ
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਗਏ ਨਾਅਰੇ ” ਭਾਜਪਾ ਭਜਾਓ-ਭਾਜਪਾ ਹਰਾਓ ” ਤਹਿਤ ਅੱਜ ਬਾਘਾਪੁਰਾਣਾ ਵਿੱਖੇ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਚੋਣ ਨੂੰ ਹੁਲਾਰਾ ਦੇਣ ਲਈ ਬੀਜੇਪੀ ਦੀ ਕੇਂਦਰੀ ਮੰਤਰੀ ਸਮਿਰਤੀ ਇਰਾਨੀ ਫਾਰਅਐਵਰ ਪੈਲੇਸ ਵਿੱਚ ਪਹੁੰਚੀ ਸੀ। ਜਿਸ ਦੀ ਭਿਣਕ ਕਿਸਾਨ ਜੱਥੇਬੰਦੀਆ ਨੂੰ ਲੱਗੀ ਤਾਂ ਕਿਰਤੀ ਕਿਸਾਨ ਯੂਨੀਅਨ ਨੇ ਅਗਵਾਈ ਕਰਦਿਆ ਹੋਇਆ ਤੁਰੰਤ ਭਰਾਤਰੀ ਜੱਥੇਬੰਦੀਆ ਨੂੰ ਨਾਲ ਲੈਕੇ ਪਿੰਡ ਬੁੱਧ ਸਿੰਘ ਵਾਲਾ ਵਿੱਖੇ ਇਕੱਠੇ ਹੋ ਕੇ ਪੈਦਲ ਪੈਲੇਸ ਵੱਲ ਨੂੰ ਕੂਚ ਕਰ ਦਿੱਤਾ ਤਾਂ ਅੱਗੇ ਪੰਜਾਬ ਪੁਲਸ ਪ੍ਰਸ਼ਾਸਨ ਤੇ ਗੁਜਰਾਤ ਪੁਲਸ ਵਲੋਂ ਭਾਰੀ ਬੈਰੀਕੇਡ ਕੀਤੀ ਗਈ।
ਜਦ ਕਿਸਾਨਾਂ ਨੇ ਬੈਰੀਕੇਡ ਉੱਪਰ ਨਾਅਰੇਬਾਜ਼ੀ ਕੀਤੀ ਤੇ ਬੈਰੀਕੇਡਿੰਗ ਤੋੜ ਕੇ ਅੱਗੇ ਲੰਘਣਾ ਚਾਹਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ,ਔਰਤ ਵਿੰਗ ਦੇ ਜਗਵਿੰਦਰ ਕੌਰ ਰਾਜਿਆਣਾ,ਜਸਨਦੀਪ ਵੈਰੋਕੇ,ਨਿਰਮਲ ਨੱਥੂਵਾਲਾ, ਸਰਬਪਰੀਤ ਸਿੰਘ, ਪੇਂਡੂ ਮਜਦੂਰ ਯੂਨੀਅਨ ਦੇ ਸੁਖਮੰਦਰ ਸਿੰਘ ਵੈਰੋਕੇ,ਬੀਕੇਯੂ ਡਕੌਦਾ ਦੇ ਬਲਾਕ ਆਗੂ ਨਿਰਮਲ ਸਿੰਘ ਮੌੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਮੀਤ ਪ੍ਰਧਾਨ ਕਸ਼ਮੀਰ ਸਿੰਘ,ਤਜਿੰਦਰ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਬੌਬੀ ਸਿੰਘ, ਮੇਹਰ ਸਿੰਘ, ਪੱਪੂ ਸਿੰਘ ਭੇਖਾ, ਸਾਥੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਰਿਆਹ ਕੀਤਾ ਗਿਆ।
ਅੱਜ ਦੇ ਵਿਰੋਧ ਪ੍ਰਦਰਸ਼ਨ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਮੰਗਾ ਸਿੰਘ ਵੈਰੋਕੇ,ਕੁਲਦੀਪ, ਸੁਖਮੰਦਰ ਸਿੰਘ,ਕੇਕਯੂ ਦੇ ਬਲਾਕ ਪ੍ਰਧਾਨ ਅਜਮੇਰ ਸਿੰਘ,ਤੇਜ ਸਿੰਘ, ਮਲਕੀਤ ਛੋਟਾਘਰ, ਬੂਟਾ ਸਿੰਘ, ਅੰਗਰੇਜ ਸਿੰਘ, ਮਨਜੀਤ ਸਿੰਘ ਰਾਜਿਆਣਾ,ਬਲਜੀਤ ਕੌਰ, ਛਿੰਦੋ ਕੌਰ ਨੱਥੂਵਾਲਾ, ਅੰਗਰੇਜ ਸਿੰਘ, ਰਣਧੀਰ, ਸਿਕੰਦਰ, ਅਮਰੀਕ, ਅਮਨਦੀਪ ਕੋਟਲਾ,ਸੁਰਜੀਤ ਨੰਬਰਦਾਰ, ਫਤਹਿ ਸਿੰਘ ਵੈਰੋਕੇ,ਰਤਨ ਸਿੰਘ, ਹਰਬੰਸ ਸਿੰਘ ਲੰਡੇ,ਜਗਰੂਪ ਸਿੰਘ, ਸਰਬਜੀਤ ਸਿੰਘ ਲੰਗੇਆਣਾ, ਜੁਗਰਾਜ ਸਿੰਘ ਕਾਲੇਕੇ,ਆਦਿ ਕਿਸਾਨ ਹਾਜ਼ਰ ਸਨ।