ਮੋਗਾ/ਸੰਜੀਵ ਕੁਮਾਰ ਅਰੋੜਾ
ਕਨੇਡਾ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀ ਦੀ ਮਸਕੋਕਾ ਬੀਚ ’ਤੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਐੱਮ ਡੀ ਕੁਲਦੀਪ ਸਿੰਘ ਸਹਿਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ 23 ਸਾਲਾ ਕਰਨਬੀਰ ਸਿੰਘ ਮੰਨਤ ਪੁੱਤਰ ਬਲਵਿੰਦਰ ਸਿੰਘ ਵਧਵਾ ਵਾਸੀ ਕੇਵਲ ਵਿਹਾਰ ਜਲੰਧਰ , 2019 ਵਿਚ ਸਟੂਡੈਂਟ ਵੀਜ਼ੇ ’ਤੇ ਕਨੇਡਾ ਗਿਆ ਸੀ ਪਰ ਮਾਪਿਆਂ ਦਾ ਇਹ ਇਕਲੌਤਾ ਪੁੱਤਰ ਬੀਤੇ ਕੱਲ ਮਸਕੋਕਾ ਬੀਚ ’ਤੇ ਹੋਏ ਹਾਦਸੇ ਦੌਰਾਨ ਪਾਣੀ ਵਿਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਕਰਨਬੀਰ ਸਿੰਘ ਦਾ ਪੋਸਟਮਾਰਟਮ ਕਰਕੇ ਮਿਰਤਕ ਸਰੀਰ ਪੰਜਾਬ ਲਿਆਂਦਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਵਿਚ ਰਹਿ ਰਹੇ ਕਰਨਬੀਰ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਨਾਲ ਵੱਡਾ ਦੁੱਖ ਪਹੁੰਚਿਆ ਹੈ।