ਮੋਗਾ/ਸੰਜੀਵ ਕੁਮਾਰ ਅਰੋੜਾ
ਆਪਣਾ ਪੰਜਾਬ ਫਾਊਂਡੇਸ਼ਨ ਦੇ ਲੀਗਲ ਐਡਵਾਈਜ਼ਰ ਸ੍ਰੀ ਸੰਜੀਵ ਸੈਣੀ , ਡਾਇਰੈਕਟਰ ਦਵਿੰਦਰ ਪਾਲ ਸਿੰਘ ਸਟੇਟ ਅਵਾਰਡੀ ਨੇ ਪ੍ਰੈਸ ਨੂੰ ਦੱਸਿਆ ਕਿ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚ ਇਸ ਸਾਲ 8 ਲੱਖ ਪੌਦਾ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਾਲ ਪੰਜਾਬ ਨੂੰ ਹਰਾ ਭਰਾ ਬਣਾਉਣ ਵਿੱਚ ਤਾਂ ਮਦਦ ਮਿਲੇ ਹੀ ਗੀ ਪੰਜਾਬ ਦਾ ਪਾਣੀ ਬਚਾਉਣ ਲਈ ਵੀ ਯਤਨ ਕੀਤੇ ਜਾਣਗੇ। ਦਵਿੰਦਰ ਪਾਲ ਸਿੰਘ ਅਤੇ ਸੰਜੀਵ ਸੈਨੀ ਨੇ ਦੱਸਿਆ ਕਿ ਮੋਗਾ ਜਿਲਾ ਹਮੇਸ਼ਾ ਆਪਣੀ ਫੈਡਰੇਸ਼ਨ ਵੱਲੋਂ ਦਿੱਤੇ ਟੀਚੇ ਵਿੱਚ ਹਰੇਕ ਕੰਮ ਵਿੱਚ ਅਵਲ ਰਹਿੰਦਾ ਹੈ। ਇਸ ਵਾਰ ਵੀ ਅਸੀਂ ਆਪਣੇ ਮਾਨਯੋਗ ਮੈਨੇਜਮੈਂਟ ਮੈਂਬਰਾਂ, ਪ੍ਰਿੰਸੀਪਲ, ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਹਿਲੇ ਨੰਬਰ ਤੇ ਆਉਣ ਦੀ ਭਰਪੂਰ ਕੋਸ਼ਿਸ਼ ਕਰਾਂਗੇ। ਅਸੀਂ ਆਪਣੇ ਜਿਲ੍ਹੇ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਪ੍ਰੇਰਿਤ ਕੀਤਾ ਹੈ ਕਿ ਆਪਣੇ ਜਨਮਦਿਨ ਤੇ ਦੋ ਪੌਦੇ ਲਗਾਓ ਅਤੇ ਉਹਨਾਂ ਨੂੰ ਪਾਲਣ ਦੀ ਜਿੰਮੇਵਾਰੀ ਲਓ। ਇਸ ਸਾਲ ਬਾਕੀ ਸਮਾਜ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਜਾਂਦਾ ਹੈ। ਡਾਕਟਰ ਧੂਰੀ ਨੇ ਜਿੰਨਾ ਸਕੂਲਾਂ ਕੋਲ ਜਗ੍ਹਾ ਹੈ ਉਹਨਾਂ ਨੂੰ ਗੁਰੂ ਨਾਨਕ ਬਗੀਚੀਆਂ ਲਗਾਉਣ ਦਾ ਸੁਨੇਹਾ ਦਿੱਤਾ ਹੈ। ਜੋ ਲਗਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਜਾਣਕਾਰੀ ਮੁਹਈਆ ਕਰਵਾਉਣਗੇ। ਡਾਕਟਰ ਧੂਰੀ ਨੇ ਪੰਜਾਬ ਦੇ ਸਕੂਲਾਂ ਨੂੰ ਮੀਂਹ ਦਾ ਪਾਣੀ ਬਚਾਉਣ ਲਈ ਪਲਾਟ ਲਗਾਉਣ ਦਾ ਸੁਨੇਹਾ ਦਿੱਤਾ ਹੈ ਤਾਂ ਜੋ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ। ਮੋਗਾ ਜਿਲੇ ਤੋਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਮੈਂਬਰ ਸ਼੍ਰੀ ਸੁਭਾਸ਼ ਪਲਤਾ, ਚੇਅਰਮੈਨ ਹੋਲੀ ਹਾਰਟ ਸਕੂਲ ਅਤੇ ਸਰਦਾਰ ਜਸਵੀਰ ਸਿੰਘ ਚੇਅਰਮੈਨ ਕੈਲੀਫੋਰਨੀਆ ਸਕੂਲ ਨੇ ਵੀ ਇਸ ਮੁਹਿਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਿਸ਼ਵਾਸ ਦਵਾਇਆ ਹੈ। ਦਵਿੰਦਰ ਪਾਲ ਸਿੰਘ ਅਤੇ ਸੰਜੀਵ ਸੈਣੀ ਨੇ ਮੋਗੇ ਜ਼ਿਲ੍ਹੇ ਦੇ ਐਨ.ਜੀ.ਓ ਨੂੰ ਵੀ ਇਸ ਮੁਹਿਮ ਵਿੱਚ ਵੱਧ ਤੋਂ ਵੱਧ ਪੌਧੇ ਲਗਾਉਣ ਲਈ ਸਹਿਯੋਗ ਮੰਗਿਆ ਹੈ।