ਬਲੂਮਿੰਗ ਬਡਜ਼ ਸਕੂਲ ਦੀ ਵਿਦਿਆਰਥਣ ‘ਜੈਨੀਫਰ’ ਨੇ ਰਾਜਸਥਾਨ ਵਿਖੇ ਹੋਏ ਬੈਡਮਿੰਟਨ ਟੂਰਨਾਮੈਂਟ ਵਿੱਚ ਮਾਰੀਆਂ ਮੱਲਾਂ


ਜੈਨੀਫਰ ਨੂੰ ਟ੍ਰਾਫੀ ਦੇ ਨਾਲ-ਨਾਲ ਨਕਦ ਇਨਾਮ ਨਾਲ ਵੀ ਕੀਤਾ ਸਨਮਾਨਿਤ – ਪ੍ਰਿੰਸੀਪਲ

ਮੋਗਾ/ਸੰਜੀਵ ਕੁਮਾਰ ਅਰੋੜਾ


ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੀ ਬੈਡਮਿੰਟਨ ਖਿਡਾਰਣ ‘ਜੈਨੀਫਰ’ ਨੇ ਨੋਰਥ ਜ਼ੋਨ ਲੈਵਲ ਓਪਨ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ‘ਵਰਿੰਦਰਾ ਰਾਠੌੜ ਬੈਡਮਿੰਟਨ ਅਕੈਡਮੀ’ ਬਿਲਾਰਾ, ਰਾਜਸਥਾਨ ਵੱਲੋਂ ਕਰਵਾਈ ਗਈ ਇਸ ਚੈਂਪਿਅਨਸ਼ਿਪ ਵਿੱਚ ਰਾਜਸਥਾਨ, ਪੰਜਾਬ, ਹਰਿਆਨਾ, ਪੱਛਮੀ ਬੰਗਾਲ ਅਤੇ ਕਰਨਾਟਕ ਸੂਬਿਆਂ ਦੇ ਲੱਗਭੱਗ 140 ਖਿਡਾਰੀਆਂ ਹਿੱਸਾ ਲਿਆ। ਜਿਹਨਾਂ ਵਿੱਚੋਂ ਜੈਨੀਫਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਲੋਂ ਜੈਨੀਫਰ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ
ਇਹ ਚੈਂਪਿਅਨਸ਼ਿਪ ‘ਵਰਿੰਦਰਾ ਰਾਠੌੜ ਬੈਡਮਿੰਟਨ ਅਕੈਡਮੀ’ ਬਿਲਾਰਾ, ਰਾਜਸਥਾਨ ਵਿਖੇ 22 ਤੋਂ 24 ਜੁਲਾਈ ਨੂੰ ਕਰਵਾਈ ਗਈ ਸੀ। ਇਸ ਚੈਂਪਿਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਦੀ ਪੰਜਵੀ ਕਲਾਸ ਦੀ ਵਿਦਿਆਰਥਣ ਜੈਨੀਫਰ ਨੇ ਜੂਨੀਅਰ ਗਰਲਜ਼ ਕੈਟਾਗਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਜੈਨੀਫਰ ਦੀ ਉਮਰ ਮਹਿਜ਼ 11 ਸਾਲ ਹੈ ਤੇ ਉਹ ਅੰਡਰ 15 ਸਾਲ ਦੀ ਖੇਟਾਗਰੀ ਵਿੱਚ ਵੀ ਖੇਡ ਦਾਵਧੀਆ ਦਰਸ਼ਨ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀ ਹੈ। ਕੁਆਟਰ ਫਾਈਨਲ, ਸੈਮੀ-ਫਾਈਨਲ ਅਤੇ ਫਾਈਨਲ ਮੁਕਾਬਲਿਆਂ ਵਿੱਚ ਜੈਨੀਫਰ ਨੇ ਰਾਜਸਥਾਨ ਦੇ ਵੱਖ-ਵੱਖ ਸੂਬਿਆਂ ਦੇ ਖੀਡਾਰੀਆਂ ਨੂੰ ਹਰਾਇਆ। ਪ੍ਰਬੰਧਕਾਂ ਵੱਲੋਂ ਜੈਨੀਫਰ ਨੂੰ ਟ੍ਰਾਫੀ ਦੇ ਨਾਲ-ਨਾਲ 5100/- ਦਾ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ। ਉਹਨਾਂ ਨੇ ਜੈਨੀਫਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਸਕੂਲ ਬੈਡਮਿੰਟਨ ਕੋਚ ਪੰਜਾਬ ਮਸੀਹ ਨੂੰ ਵੀ ਵਿਸ਼ੇਸ਼ ਮੁਬਾਰਕਬਾਦ ਦਿੱਤੀ ਗਈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈbਇੰਟਰਨੈਸ਼ਨਲ ਲੈਵਲ ਦੇ ਇੰਡੋਰ ਬੈਡਮਿੰਟਨ ਕੋਰਟ ਮੁਹੱਈਆ ਕਰਵਾਏ ਗਏ ਹਨ ਜਿਸ ਨਾਲ ਖਿਡਾਰੀਆਂ ਦੀ ਖੇਡ ਦਾ ਪੱਧਰ ਉੱਚਾ ਹੋ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *