ਮੋਗਾ/ਸੰਜੀਵ ਕੁਮਾਰ ਅਰੋੜਾ
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਵੱਲੋਂ ਆਪਣੇ ਪਿਤਾ ਸਕੂਲ ਦੇ ਫਾਊਂਡਰ ਜਨਰਲ ਸੈਕਟਰੀ ਸਰਦਾਰ ਗੁਰਦੇਵ ਸਿੰਘ ਅਤੇ ਭੈਣ ਹਰਪ੍ਰੀਤ ਕੌਰ ਲੈਕਚਰਾਰ ਕਮਿਸਟਰੀ ਦੀ ਨਿੱਗੀ ਯਾਦ ਵਿੱਚ ਲੋੜਵੰਦ ਵਿਅਕਤੀਆਂ ਨੂੰ 10 ਟਰਾਈ ਸਾਈਕਲ ਅਤੇ ਵੀਲ ਚੇਅਰ ਦਿੱਤੀ ਗਈ। ਇਸ ਸ਼ੁਭ ਦਿਨ ਤੇ ਮਾਸਟਰ ਰੋਨਵ ਸਿੰਘ ਦਾ ਜਨਮਦਿਨ ਵੀ ਹੈ। ਇਸ ਮੌਕੇ ਤੇ ਉੱਗੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ ਕਨੇਡਾ ਵਾਲੇ ਨੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਸਮਾਜ ਵਿੱਚ ਮੁਹੱਬਤ ਫੈਲਾਉਣ ਦਾ ਅਤੇ ਲੋੜਵੰਦ ਵਿਅਕਤੀਆਂ ਦੀ ਜਰੂਰਤ ਨੂੰ ਪੂਰਾ ਕਰਨ ਦਾ ਸੰਦੇਸ਼ ਦਿੱਤਾ। ਬਲੂਮਿੰਗ ਬਡਜ ਸਕੂਲ ਦੇ ਚੇਅਰਮੈਨ ਸ੍ਰੀ ਸੰਜੀਵ ਸੈਣੀ, ਡਾਕਟਰ ਅੰਮ੍ਰਿਤ ਪਾਲ ਸਿੰਘ ਸੋਢੀ, ਐਡਵੋਕੇਟ ਦਿਨੇਸ਼ ਗਰਗ ਅਤੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਵੀ ਆਪਣੇ ਵਡਮੁੱਲੇ ਸ਼ਬਦਾਂ ਨਾਲ ਸੰਬੋਧਨ ਕੀਤਾ। ਇਸ ਮੌਕੇ ਤੇ ਦਵਿੰਦਰ ਪਾਲ ਸਿੰਘ ਜੀ ਦੇ ਮਾਤਾ ਜੀ ਸ਼੍ਰੀਮਤੀ ਇੰਦਰਜੀਤ ਕੌਰ ਵੀ ਹਾਜ਼ਰ ਸਨ। ਉਹਨਾਂ ਨੇ ਆਪਣੇ ਬੱਚਿਆਂ ਦੀ ਇਸ ਕਦਮ ਦੀ ਸਲਾਗਾ ਕੀਤੀ ਅਤੇ ਕਿਹਾ “ਮੇਰੇ ਪਤੀ ਤੇ ਬੇਟੀ ਨੂੰ ਸੱਚੀ ਸ਼ਰਧਾਂਜਲੀ ਹੈ”।
ਇਸ ਮੌਕੇ ਤੇ ਸ. ਕੁਲਦੀਪ ਸਿੰਘ ਸਹਿਗਲ, ਡਾਕਟਰ ਇਕਬਾਲ ਸਿੰਘ, ਡਾਕਟਰ ਗੁਰਚਰਨ ਸਿੰਘ, ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਰਵਿੰਦਰ ਗੋਇਲ ਸੀ. ਏ. ਦੀਪਕ ਤਾਇਲ, ਪ੍ਰੇਮਦੀਪ ਬਾਂਸਲ, ਦਰਸ਼ਨ ਲਾਲ ਗਰਗ, ਡਾਕਟਰ ਇੰਦਰਜੀਤ ਸਿੰਘ, ਡਾਕਟਰ ਪ੍ਰੇਮ ਸਿੰਘ, ਰੌਣਕ, ਪੰਕਜ ਬਾਂਸਲ, ਰਕੇਸ਼ ਜੈਸਵਾਲ, ਗੁਰਪ੍ਰੀਤ ਸਿੰਘ ਜੱਸਲ, ਪਰਮਿੰਦਰ ਤੂਰ, ਪਿੰਕੀ ਗੋਇਲ, ਸੁਭਾਸ਼ ਪਲਤਾ, ਅਖਤਿਆਰ ਸਿੰਘ, ਰਿਦੇਸ਼ ਸਿੰਘ, ਅਜੇ ਸਿੰਗਲਾ, ਵਿਕਾਸ ਮਿੱਤਲ, ਦੀਪਕ ਜਿੰਦਲ ਹਾਜ਼ਰ ਸਨ। ਦਵਿੰਦਰ ਪਾਲ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਸੇਵਾ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਲਾਈਨਸ ਕਲੱਬ ਮੋਗਾ ਵਿਸ਼ਾਲ ਦੀ ਪ੍ਰੇਰਨਾ ਸਦਕੇ ਕੀਤੀ ਗਈ ਹੈ । ਉਹਨਾਂ ਨੇ ਵਿਸ਼ੇਸ਼ ਤੌਰ ਤੇ ਸੁੱਖੀ ਬਾਠ ਜੀ ਅਤੇ ਆਏ ਹੋਏ ਸਾਰੇ ਮੈਂਬਰ ਮਹਿਮਾਨਾਂ ਦਾ ਧੰਨਵਾਦ ਕੀਤਾ।