ਮੋਗਾ/ਸੰਜੀਵ ਕੁਮਾਰ ਅਰੋੜਾ
ਮੋਗਾ ਜ਼ਿਲੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਆਪਣੇ ਗਿਆਨ ਦੀ ਪਰਖ ਕਰਨ ਲਈ ਪ੍ਰਤਿਭਾ ਦੀ ਖੋਜ ਮੁਕਾਬਲੇ ਵਿੱਚ ਹਿੱਸਾ ਲਿਆ ਜਿਹੜਾ ਕਿ ਮੋਗਾ ਸਹੋਦਿਆ ਗਰੁੱਪ ਅਤੇ ਪੋਟੈਂਸ਼ੀਆ ਅਕੈਡਮੀ ਵੱਲੋਂ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦੇ ਵਿੱਚ ਸਕੂਲ ਦੇ 9 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸੱਤਵੀਂ ਜਮਾਤ ਦੇ ਗੁਰਜੋਤ ਸਿੰਘ ਰੱਤੂ, ਅੱਠਵੀਂ ਜਮਾਤ ਦੀ ਹੀਆ ਸਹਿਗਲ , ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਖੁਸ਼ੀ ਸਾਹੀ, ਗੁਨਵੀਰ ਕੌਰ ਅਤੇ ਸੁਖਮਨਦੀਪ ਸਿੰਘ, ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਅਮੀਸ਼ਾ ਅਰੋੜਾ, ਅਨੀਸ਼ਾ ਮਿੱਤਲ, ਵਰੁਣਦੀਪ ਕੌਰ ਅਤੇ ਜਸ਼ਨੂਰ ਸਿੰਘ ਸਹਾਰਨ ਸ਼ਾਮਿਲ ਸਨ।। ਇਹ ਪ੍ਰੋਗਰਾਮ 28 ਸਤੰਬਰ 2024 ਨੂੰ ਮੋਗਾ ਦੇ ਰੋਇਲ ਪੈਲਸ ਵਿਖੇ ਆਯੋਜਿਤ ਕੀਤਾ ਗਿਆ ਸੀ। ਸਮਾਗਮ ਵਿੱਚ ਡਾਕਟਰ ਅਮਨਦੀਪ ਕੌਰ ਅਰੋੜਾ ਵਿਧਾਇਕਾ ਹਲਕਾ ਮੋਗਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਬਲਜੀਤ ਸਿੰਘ ਚਾਨੀ (ਮੇਅਰ ਮਿਉਂਸੀਪਲ ਕਾਰਪੋਰੇਸ਼ਨ ਮੋਗਾ) ਗੈਸਟ ਆਫ ਆਨਰ, ਮੈਡਮ ਹਮੀਲੀਆ ਰਾਣੀ ਪ੍ਰੈਜੀਡੈਂਟ (ਮੋਗਾ ਸਹੋਦਿਆ )ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਸਕੂਲ ਪੁੱਜਣ ਤੇ ਸਾਰੇ ਵਿਦਿਆਰਥੀਆਂ ਨੂੰ ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਇਸੇ ਤਰ੍ਹਾਂ ਹੀ ਪੂਰੀ ਮਿਹਨਤ ਤੇ ਲਗਨ ਨਾਲ ਆਪਣੀ ਪੜ੍ਹਾਈ ਕਰਨ ਲਈ ਪ੍ਰੇਰਤ ਕੀਤਾ।