ਮੋਗਾ/ਸੰਜੀਵ ਕੁਮਾਰ ਅਰੋੜਾ
ਡੀ ਐਮ ਕਾਲਜੇਟ ਜੋ ਕਿ ਇਲਾਕੇ ਦੀ ਮੰਨੀ ਪਰਮੰਨੀ ਸੰਸਥਾ ਹੈ ਦੇ ਵਿਦਿਆਰਥੀ ਖੇਲੋ ਇੰਡੀਆ ਖੇਲੋ ਵਿੱਚ ਸੋਨੇ ਦੇ ਚਾਰ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਵਿੱਚ ਉੱਤਰਾਖੰਡ ਵਿੱਚ ਰੋਇੰਗ ਦੇ ਮੁਕਾਬਲਿਆਂ ਦੌਰਾਨ ਪੰਜਾਬ ਦੇ ਦਸ ਖਿਡਾਰੀਆਂ ਨੇ ਹਿੱਸਾ ਲਿਆ ਪਰ ਸਕੂਲ ਦੇ +2 ਕਮਰਸ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਗੋਆ ਵਿੱਚ ਚੱਲ ਰਹੇ ਖੇਲੋ ਇੰਡੀਆ ਖੇਲੋ ਵਿੱਚ ਸਕੂਲ ਦੇ ਗਿਆਰਵੀਂ ਕਮਰਸ ਦੇ ਪ੍ਰੀਤਇੰਦਰ ਸਿੰਘ, ਰੋਹਨ ਸਲੂਜਾ ਅਤੇ ਸੁਖਪ੍ਰੀਤ ਸਿੰਘ ਨੇ ਫੁਟਬਾਲ ਵਿੱਚ ਸੋਨੇ ਦੇ ਤਗਮੇ ਜਿੱਤੇ ਇਸ ਸਮੇਂ ਸਕੂਲ ਦੀ ਮੈਨੇਜਮੈਂਟ ਪ੍ਰਧਾਨ ਕ੍ਰਿਸ਼ਨ ਗੋਪਾਲ, ਉਪ ਪ੍ਰਧਾਨ ਸਵਰਨ ਸ਼ਰਮਾ, ਸੈਕਟਰੀ ਬਲਰਾਜ ਮਿੱਤਲ ਅਤੇ ਮੈਂਬਰ ਅਜੇ ਅਗਰਵਾਲ, ਧੀਰਜ ਅਗਰਵਾਲ, ਨੀਰਜ ਗਰਗ, ਜਤਿਨ ਭਾਰਤੀ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵਰਿੰਦਰ ਕੌਰ ਸੋਢੀ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ ਅਤੇ ਸਕੂਲ ਦੇ ਡੀਪੀਏ ਅਮਨਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾ ਦਿੱਤੀਆਂ ਇਸ ਦੌਰਾਨ ਸਕੂਲ ਦੇ ਸਾਰੇ ਅਧਿਆਪਕ ਵੀ ਹਾਜ਼ਰ ਸਨ