12 ਨਵੰਬਰ 2024 ਨੂੰ ਸੁੱਖੀ ਬਾਠ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ “ਨਵੀਆਂ ਕਲਮਾਂ ਨਵੀਂ ਉਡਾਨ” ਕਿਤਾਬ ਰਿਲੀਜ਼ ਕਰਨਗੇ–ਚੇਅਰਮੈਨ ਦਵਿੰਦਰ ਪਾਲ ਸਿੰਘ।


ਮੋਗਾ/ਸੰਜੀਵ ਕੁਮਾਰ ਅਰੋੜਾ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਕਨੇਡਾ ਨਿਵਾਸੀ ਸੁੱਖੀ ਬਾਠ ਪੰਜਾਬ ਭਵਨ ਸਰੀ ਦੇ ਸੰਸਥਾਪਕ ਵੱਲੋਂ ਪੰਜਾਬ ਦੇ ਨਨੇ ਮੁੰਨੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਲਈ ਜੋ ਬੀੜਾ ਚੁੱਕਿਆ ਹੈ ਉਸ ਲੜੀ ਤਹਿਤ ਪਰਮਜੀਤ ਕੌਰ ਪੰਮੀ ਜਨਰਲ ਸੈਕਟਰੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੀ ਅਗਵਾਈ ਵਿੱਚ ਤਕਰੀਬਨ 10 ਸਕੂਲਾਂ ਦੇ ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਇਕੱਠ ਕਰਕੇ ਮੋਗਾ ਜ਼ਿਲਾ ਦੇ ਬਾਲ ਲੇਖਕਾਂ ਦੀ ਨਵੀਂ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਨ ਤਿਆਰ ਕੀਤੀ ਹੈ।

ਇਸ ਕਿਤਾਬ ਨੂੰ ਪੰਜਾਬ ਦੇ ਮਹਾਨ ਸਪੁੱਤਰ ਸੁਖੀ ਬਾਠ ਜੀ 12 ਨਵੰਬਰ ਨੂੰ ਸਵੇਰੇ 11 ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਰਿਲੀਜ਼ ਕਰਨਗੇ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ। ਇਸ ਮੌਕੇ ਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ।

ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੰਨੇ ਮੁੰਨੇ ਵਿਦਿਆਰਥੀਆਂ ਦੀ ਹੌਸਲਾ ਵਧਾਈ ਕਰਨ ਲਈ ਉਹਨਾਂ ਨੂੰ ਹੋਰ ਸੇਧ ਦੇਣ ਲਈ ਪੰਜਾਬ ਦੇ ਉੱਗੇ ਲੇਖਕ ਸ੍ਰੀ ਕੇ. ਐਲ. ਗਰਗ, ਸਰਦਾਰ ਬਲਦੇਵ ਸਿੰਘ ਖੜਕਨਾਮਾ, ਸਰਦਾਰ ਦਵਿੰਦਰ ਸਿੰਘ ਗਿੱਲ, ਸ਼੍ਰੀ ਸਾਧੂ ਰਾਮ ਜੀ ਲੰਗਿਆਣਾ ਅਤੇ ਡਾਕਟਰ ਬਰਾੜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ ਇੰਚਾਰਜ ਸਰਦਾਰ ਉਕਾਰ ਸਿੰਘ ਤੇਜੇ ਅਤੇ ਖਜਾਨਚੀ ਮੈਡਮ ਬਲਜੀਤ ਸ਼ਰਮਾ ਵੀ ਆਪਣੀ ਹਾਜ਼ਰੀ ਲਗਵਾਉਣਗੇ।

Leave a Reply

Your email address will not be published. Required fields are marked *