Entertainment

ਦੋਸਤ ਨੇ ਦਿੱਤਾ ‘ਰਸਗੁੱਲਾ’ ! ਮੂੰਹ ‘ਚ ਰੱਖਦਿਆਂ ਹੀ ਉੱਡ ਗਏ ਪਰਖੱਚੇ, ਨੌਜਵਾਨ ਦੀ ਹੋਈ ਦਰਦਨਾਕ ਮੌਤ

At vero eos et accusamus et iusto odio dignissimos ducimus qui blanditiis praesentium voluptatum deleniti atque corrupti quos dolores.

Photo: Shutterstock

ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ‘ਚ ਰਸਗੁੱਲੇ ਵਰਗਾ ਦਿੱਸਣ ਵਾਲਾ ਦੇਸੀ ਬੰਬ ਚਬਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਦੋਸਤ ਨੇ ਮਜ਼ਾਕ ‘ਚ ਉਸ ਨੂੰ ਇਹ ਬੰਬ ਖਾਣ ਲਈ ਦਿੱਤਾ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਤਵਾਲੀ ਥਾਣਾ ਇੰਚਾਰਜ ਦੁਰਗਾ ਪ੍ਰਸਾਦ ਨਾਗਪੁਰੇ ਨੇ ਕਿਹਾ ਕਿ ਇਹ ਘਟਨਾ 10 ਨਵੰਬਰ ਨੂੰ ਰਾਤ 8 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ,”ਰਾਜੇਂਦਰ (35) ਨੂੰ ਉਸ ਦੇ ਦੋਸਤ ਨੇ ਮਜ਼ਾਕ ‘ਚ ਰਸਗੁੱਲੇ ਵਰਗਾ ਦਿੱਸਣ ਵਾਲਾ ਦੇਸੀ ਬੰਬ ਖਾਣ ਲਈ ਦਿੱਤਾ ਸੀ।

ਜਿਵੇਂ ਹੀ ਰਾਜੇਂਦਰ ਨੇ ਇਸ ਨੂੰ ਚਬਾਇਆ, ਬੰਬ ਉਸ ਦੇ ਮੂੰਹ ‘ਚ ਫਟ ਗਿਆ। ਉਸ ਨੂੰ ਗੰਭੀਰ ਹਾਲਤ ‘ਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।” ਨਾਗਪੁਰੇ ਨੇ ਕਿਹਾ ਕਿ ਦੋਸ਼ੀ ਰਾਮਭਗਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇਹ ਦੇਸੀ ਬੰਬ ਧਰਮੂ ਨਾਮੀ ਇਕ ਵਿਅਕਤੀ ਨੇ ਦਿੱਤਾ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਰਾਮਭਗਤ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਅਤੇ ਵਿਸਫੋਟਕ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top