Uncategorized

ਆਲ ਇੰਡੀਆ ਵਾਲਮੀਕਿ ਖਾਲਸਾ ਦਲ ਪੰਜਾਬ ਵੱਲੋਂ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਮਨਾਈ

ਆਲ ਇੰਡੀਆ ਵਾਲਮੀਕਿ ਖਾਲਸਾ ਦਲ ਰਜਿ. ਮੋਗਾ, ਪੰਜਾਬ ਵੱਲੋਂ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਗੁਰਦੁਆਰਾ ਸੰਗਤ ਸਿੰਘ, ਮੋਗਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਬਾਬਾ ਪ੍ਰਗਟ ਨਾਥ ਅਤੇ ਬਾਬਾ ਅਮਰ ਨਾਥ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਵਰਗੀ ਬਾਬਾ ਪ੍ਰੀਤਮ ਸਿੰਘ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਪਣੇ ਪ੍ਰਵਚਨਾਂ ਦੌਰਾਨ ਉਨ੍ਹਾਂ ਸੰਗਤ ਨੂੰ ਬਾਬਾ ਪ੍ਰੀਤਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1984 ਦੇ ਦੰਗਿਆਂ ਦੌਰਾਨ ਬਾਬਾ ਪ੍ਰੀਤਮ ਸਿੰਘ ਨੇ 250 ਨਿਹੰਗ ਸਿੰਘਾਂ ਸਮੇਤ ਹਰਿਦੁਆਰ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਪੈਦਲ ਸਦਭਾਵਨਾ ਯਾਤਰਾ ਕੱਢੀ ਸੀ।

ਇਸ ਮੌਕੇ ਗੁਰਦੂਮ ਸਿੰਘ ਗਿੱਲ ਵੱਲੋਂ ਬਾਬਾ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਵਰਕਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਮੰਜੀਤ ਸਿੰਘ ਮਿੰਦੀ ਗੁਰੂ ਨਾਨਕ ਮੋਦੀਖਾਨਾ ਵਾਲੇ, ਬਲਵੀਰ ਸਿੰਘ ਰਾਮੂਵਾਲਾ, ਬਾਬਾ ਅਜਮੇਰ ਸਿੰਘ, ਭਾਈ ਗੁਰਮੁਖ ਸਿੰਘ ਖਾਲਸਾ, ਬੂਟਾ ਦਾਸ, ਜਿੰਦਰਪਾਲ ਸਿੰਘ ਸਿੱਧੂ, ਕਰਮਚੰਦ, ਸੁਰਜੀਤ ਸਿੰਘ, ਬੇਅੰਤ ਸਿੰਘ ਧਾਲੀਵਾਲ, ਪ੍ਰਧਾਨ ਗੁਰਮੇਲ ਸਿੰਘ, ਚੌਧਰੀ ਚੰਦ ਸਿੰਘ ਐੱਫ.ਸੀ.ਆਈ., ਬਾਬਾ ਕਰਮ ਸਿੰਘ ਜੀਰਾ, ਬਾਬਾ ਬੱਗਾ ਸਿੰਘ ਜੀਰਾ, ਜਗਦੇਵ ਸਿੰਘ, ਤ੍ਰਿਲੋਕ ਸਿੰਘ, ਅਸ਼ੋਕ ਧੁੰਨਾ, ਗੁਰਮੇਜ ਖਾਲਸਾ, ਇਕਬਾਲ ਸਿੰਘ, ਕਾਕਾ ਸਿੰਘ ਘਾਰੂ, ਬਿੰਦਾ ਸਿੰਘ ਘਾਰੂ ਅਤੇ ਸੋਨੀ ਸਿੰਘ ਹਾਜ਼ਰ ਸਨ। ਦਲ ਦੇ ਦਫ਼ਤਰ ਸਕੱਤਰ ਬੇਅੰਤ ਸਿੰਘ ਨੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Click to comment

Leave a Reply

Your email address will not be published. Required fields are marked *

Most Popular

To Top