ਮੋਗਾ

ਸ਼੍ਰੀ ਪੰਚਮੁਖੀ ਧਾਮ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਹਫ਼ਤਾਵਾਰੀ ਸਮਾਗਮ, ਸ਼ਰਮਾ ਪਰਿਵਾਰ ਨੇ ਨਿਭਾਈ ਲੰਗਰ ਸੇਵਾ

ਮੋਗਾ ਦੇ ਆਰਾ ਰੋਡ ਸਥਿਤ ਸ਼੍ਰੀ ਪੰਚਮੁਖੀ ਹਨੂੰਮਾਨ ਮੰਦਰ ਵਿਖੇ ਹਫ਼ਤਾਵਾਰੀ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਡਿਤ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ ਹੇਠ ਸ਼ਰਮਾ ਪਰਿਵਾਰ ਵੱਲੋਂ ਲੰਗਰ ਭੋਗ ਲਗਾਉਣ ਦੇ ਨਾਲ-ਨਾਲ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ।ਮੰਦਰ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਅਤੇ ਮਨੋਜ ਟੰਡਨ ਵੱਲੋਂ ਸ਼ਰਮਾ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਿਵ ਟੰਡਨ ਨੇ ਦੱਸਿਆ ਕਿ ਮੰਦਰ ਵਿਖੇ ਹਰ ਹਫ਼ਤੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਲੰਗਰ ਦੀ ਸੇਵਾ ਸ਼੍ਰੀ ਰਾਮ ਮਹਾਵੀਰ ਦਲ ਅਤੇ ਸੰਕੀਰਤਨ ਮੰਡਲ ਵੱਲੋਂ ਨਿਭਾਈ ਗਈ। ਇਸ ਮੌਕੇ ਮਨੋਜ ਟੰਡਨ, ਦੀਪਕ ਕੌੜਾ, ਪਿੰਟੂ ਤਾਇਲ, ਅਮਨ ਮਦਾਨ, ਸ਼ੁਭਮ ਗੁਪਤਾ, ਸੁਸ਼ੀਲ ਮਿੱਢਾ, ਸੁਮਿਤ ਪੂਜਾਨਾ, ਰਵੀ ਸ਼ਰਮਾ, ਸੌਰਵ ਗੋਇਲ, ਨਿਤਿਨ ਗੁਪਤਾ, ਸੋਨੂੰ ਢੀਂਗਰਾ, ਨਰੇਸ਼ ਬੋਹਤ, ਲੱਕੀ ਗਿੱਲ, ਰਵਿੰਦਰ ਗਰਗ, ਰਜਿੰਦਰ ਗੋਇਲ ਅਤੇ ਰਜਿੰਦਰ ਸਿੰਗਲਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।

Click to comment

Leave a Reply

Your email address will not be published. Required fields are marked *

Most Popular

To Top