ਖੇਡਾਂ

ਵੈਭਵ ਸੂਰਿਆਵੰਸ਼ੀ ਦੇ ਨਾਂ ਹੋਇਆ ਇਕ ਹੋਰ ਵਰਲਡ ਰਿਕਾਰਡ, 15 ਸਾਲ ਦੀ ਉਮਰ ‘ਚ…

Nemo enim ipsam voluptatem quia voluptas sit aspernatur aut odit aut fugit, sed quia consequuntur magni dolores eos qui ratione.

Posted on

Photo: Shutterstock

ਭਾਰਤੀ ਕ੍ਰਿਕਟ ਦੇ ਉੱਭਰਦੇ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੇ ਆਪਣੇ ਕਰੀਅਰ ਵਿੱਚ ਇੱਕ ਹੋਰ ਇਤਿਹਾਸਕ ਪ੍ਰਾਪਤੀ ਦਰਜ ਕਰ ਲਈ ਹੈ। ਸੱਯਦ ਮੁਸ਼ਤਾਕ ਅਲੀ ਟ੍ਰਾਫ਼ੀ 2026-27 ਦੇ ਸ਼ੁਰੂਆਤੀ ਮੁਕਾਬਲੇ ਵਿੱਚ ਸੌਰਾਸ਼ਟਰ ਖ਼ਿਲਾਫ਼ ਬਿਹਾਰ ਦੀ ਟੀਮ ਦੀ ਕਪਤਾਨੀ ਸੰਭਾਲਦਿਆਂ ਹੀ ਉਹ ਪੁਰਸ਼ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ ਹਨ। ਮਹਿਜ਼ 15 ਸਾਲ ਅਤੇ 232 ਦਿਨ ਦੀ ਉਮਰ ਵਿੱਚ ਜੈਦੇਵ ਉਨਾਦਕਟ ਵਰਗੇ ਤਜਰਬੇਕਾਰ ਕਪਤਾਨ ਦੇ ਸਾਹਮਣੇ ਟਾਸ ਲਈ ਉਤਰ ਕੇ ਵੈਭਵ ਨੇ ਕਰੋਏਸ਼ੀਆ ਦੇ ਜੈਕ ਵੁਕੁਸਿਕ (17 ਸਾਲ 311 ਦਿਨ) ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।

ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਵੈਭਵ ਨੇ ਤੇਜ਼ ਸ਼ੁਰੂਆਤ ਕੀਤੀ, ਪਰ ਉਹ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਈਰੀਆ ਦੀ ਗੇਂਦ ‘ਤੇ ਉਨ੍ਹਾਂ ਨੂੰ ਹੀ ਕੈਚ ਦੇ ਬੈਠੇ। ਰਣਜੀ ਟ੍ਰਾਫ਼ੀ ਦੇ ਪਹਿਲੇ ਚਰਨ ਵਿੱਚ ਲਗਾਤਾਰ ਚਾਰ ਹਾਰਾਂ ਦਾ ਸਾਹਮਣਾ ਕਰਨ ਵਾਲੀ ਬਿਹਾਰ ਦੀ ਟੀਮ ਲਈ ਵੈਭਵ ਦੀ ਵਾਪਸੀ ਨੂੰ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਸੌਰਾਸ਼ਟਰ ਵਿਰੁੱਧ ਇਹ ਮੈਚ ਬਿਹਾਰ ਦੀ ਜਰਸੀ ਵਿੱਚ ਵੈਭਵ ਦਾ 8ਵਾਂ ਅਤੇ ਕੁੱਲ 44ਵਾਂ ਟੀ-20 ਮੁਕਾਬਲਾ ਸੀ, ਜਿਨ੍ਹਾਂ ਵਿੱਚੋਂ 23 ਮੈਚ ਉਹ ਆਈ.ਪੀ.ਐੱਲ. ਵਿੱਚ ਰਾਜਸਥਾਨ ਰੌਇਲਜ਼ ਲਈ ਖੇਡ ਚੁੱਕੇ ਹਨ।

ਵੈਭਵ ਸੂਰਿਆਵੰਸ਼ੀ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਹਨ। ਇਸ ਤੋਂ ਮਹਿਜ਼ ਪੰਜ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਭਾਰਤ ਦੀ ਸੀਨੀਅਰ ਟੀ-20 ਅੰਤਰਰਾਸ਼ਟਰੀ ਟੀਮ ਲਈ ਡੈਬਿਊ ਕੀਤਾ ਸੀ, ਜਦਕਿ ਜ਼ਿੰਬਾਬਵੇ ਵਿੱਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਸੀ। ਹਾਲ ਹੀ ਵਿੱਚ ਨਿਊਜ਼ੀਲੈਂਡ ਦੌਰੇ ‘ਤੇ ਵੀ ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ 7.1 ਓਵਰਾਂ ਵਿੱਚ 133 ਦੌੜਾਂ ਦੀ ਤੂਫ਼ਾਨੀ ਭਾਈਵਾਲੀ ਕਰਦਿਆਂ 19 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ, ਪਿਛਲੇ ਸਾਲ ਨਵੰਬਰ ਵਿੱਚ ਏ.ਸੀ.ਸੀ. ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ ਵਿੱਚ ਯੂ.ਏ.ਈ. ਵਿਰੁੱਧ ਇੰਡੀਆ-ਏ ਵੱਲੋਂ ਖੇਡਦਿਆਂ ਉਨ੍ਹਾਂ ਨੇ 42 ਗੇਂਦਾਂ ਵਿੱਚ 144 ਦੌੜਾਂ ਠੋਕ ਕੇ ਕਿਸੇ ਵੀ ਭਾਰਤੀ ਦੁਆਰਾ ਸਭ ਤੋਂ ਤੇਜ਼ ਟੀ-20 ਸੈਂਕੜਿਆਂ (ਸੰਯੁਕਤ ਰੂਪ ‘ਚ ਤੀਜਾ) ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ।

Leave a Reply

Your email address will not be published. Required fields are marked *

Most Popular

Exit mobile version