Uncategorized

ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ, ਮੋਗਾ ਵੱਲੋਂ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਮੌਕੇ ਗੂੰਜੇ ਬਾਬਾ ਦੇ ਜੈਕਾਰੇ, ਭव्य ਭਜਨ ਸੰਧਿਆ ਵਿੱਚ ਦੇਰ ਰਾਤ ਤੱਕ ਝੂਮਦੇ ਰਹੇ ਸ਼ਰਧਾਲੂ


ਧਰਮਿੰਦਰ ਸ਼ਰਮਾ ਸਮੇਤ ਪ੍ਰਸਿੱਧ ਭਜਨ ਗਾਇਕਾਂ ਨੇ ਕੀਤਾ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ, ਮਨਮੋਹਕ ਝਾਕੀਆਂ ਅਤੇ ਸ਼ਾਨਦਾਰ ਦਰਬਾਰ ਦੀ ਸਜਾਵਟ ਰਹੀ ਵਿਸ਼ੇਸ਼ ਖਿੱਚ ਦਾ ਕੇਂਦਰ

ਸਥਾਨਕ ਸਿਵਲ ਲਾਈਨ ਇਲਾਕੇ ਵਿੱਚ ਪੁਰਾਣੇ ਮੈਡੀਸਿਟੀ ਹਸਪਤਾਲ ਦੇ ਨੇੜੇ ਦੱਤ ਰੋਡ ਸਥਿਤ ਧਰਮਸ਼ਾਲਾ ਵਿਖੇ ‘ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ, ਮੋਗਾ’ ਵੱਲੋਂ ਲਖਦਾਤਾਰ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਪੂਰਾ ਧਰਮਸ਼ਾਲਾ ਕੰਪਲੈਕਸ ਬਾਬਾ ਸ਼ਿਆਮ ਦੇ ਜੈਕਾਰਿਆਂ ਅਤੇ ਮਿੱਠੇ ਭਜਨਾਂ ਨਾਲ ਗੂੰਜ ਉੱਠਿਆ।

ਸ਼ਰਧਾਲੂਆਂ ਨੇ ਬਾਬਾ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੁਰੂਆਤ ਵਿਦਵਾਨ ਪੰਡਿਤ ਹਰੀ ਓਮ ਸ਼ਰਮਾ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾ ਕੇ ਕੀਤੀ ਗਈ। ਮੰਤਰਾਂ ਦੇ ਉਚਾਰਨ ਦੌਰਾਨ ਬਾਬਾ ਸ਼ਿਆਮ ਦੀ ਪਵਿੱਤਰ ਜੋਤ ਜਗਾਈ ਗਈ ਅਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਪੂਜਾ ਵਿੱਚ ਭਾਗ ਲਿਆ। ਇਸ ਮੌਕੇ ਬਾਬਾ ਸ਼ਿਆਮ ਦੇ ਸ਼ਾਨਦਾਰ ਦਰਬਾਰ ਨੂੰ ਮਨਮੋਹਕ ਫੁੱਲਾਂ ਅਤੇ ਸੁੰਦਰ ਸਜਾਵਟ ਨਾਲ ਸਜਾਇਆ ਗਿਆ ਸੀ, ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਬਲਜੀਤ ਬੱਗੀ, ਕੌਂਸਲਰ ਭੂਸ਼ਣ ਗਰਗ ਰਾਜੂ, ਨਰੇਸ਼ ਬੋਹਤ, ਵਿਪਨ ਮੈਡੀਕਲ ਵਾਲੇ, ਐੱਸ.ਕੇ. ਬਾਂਸਲ, ਸੰਜੇ ਤਾਇਲ ਸਮੇਤ ਕਈ ਪਤਵੰਤੇ ਵਿਅਕਤੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।


ਮੰਡਲ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਭਜਨ ਗਾਇਕ ਧਰਮਿੰਦਰ ਸ਼ਰਮਾ, ਰਾਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਅਵਿਨਾਸ਼ ਗਰਗ, ਜੀਤੀ, ਰਮਨ ਸੂਦ, ਰਾਜੂ ਨਾਰੰਗ, ਰਾਮਚੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਪ੍ਰੀਤ ਫੈਸ਼ਨ, ਸੋਨੂੰ, ਭੀਮੇ ਦੀ ਹੱਟੀ, ਤਨਵ, ਅਮਿਤ ਅਨਮੋਲ ਸ਼ਰਮਾ, ਮਿੱਕੀ, ਹੈਪੀ, ਸੋਨੂੰ, ਲੱਕੀ, ਬਰਜੇਸ਼, ਪ੍ਰੀਤ ਨਦਨ, ਰਾਜਿੰਦਰ, ਸਰਦਾਰ ਡੇਅਰੀ, ਵਿਪਨ, ਓਮ, ਰਾਜੂ ਨਾਰੰਗ, ਰਮਨ ਸੂਦ, ਪ੍ਰੀਤਮ ਅਰੋੜਾ, ਜੋਤੀ, ਅਮਨ ਸ਼ਰਮਾ, ਸਰੋਜ, ਅਲਕਾ ਮਿੱਡਾ, ਕਲਪਨਾ ਸਮੇਤ ਹੋਰ ਸੇਵਾਦਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਬਾਬਾ ਸ਼ਿਆਮ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ਅਤੇ ਜੋਤ ਜਗਾ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਜਾ-ਅਰਚਨਾ ਉਪਰੰਤ ਭਜਨ ਸੰਧਿਆ ਦਾ ਸ਼ੁਭ ਆਰੰਭ ਹੋਇਆ। ਅਨਮੋਲ ਜਾਗਰਣ ਪਾਰਟੀ ਦੇ ਮੁੱਖ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਤੋਂ ਇਲਾਵਾ ਪ੍ਰਸਿੱਧ ਭਜਨ ਗਾਇਕ ਰਾਜ ਭਾਰਤੀ, ਰਾਮਚੰਦਰ ਸ਼ਰਮਾ, ਖੁਸ਼ੀ ਅਰੋੜਾ ਅਤੇ ਤਨਵ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਬਾਬਾ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ। ਕਲਾਕਾਰਾਂ ਨੇ ਇੱਕ ਤੋਂ ਵੱਧ ਕੇ ਇੱਕ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਭਜਨ ਸੰਧਿਆ ਦੌਰਾਨ ਸ਼ਰਧਾਲੂ ਬਾਬਾ ਦੀ ਭਗਤੀ ਵਿੱਚ ਲੀਨ ਹੋ ਕੇ ਨੱਚਦੇ ਅਤੇ ਝੂਮਦੇ ਨਜ਼ਰ ਆਏ। ‘ਹਾਰੇ ਕਾ ਸਹਾਰਾ ਬਾਬਾ ਸ਼ਿਆਮ ਹਮਾਰਾ…’, ‘ਆਇਆ ਜਨਮਦਿਨ ਸ਼ਿਆਮ ਕਾ…’, ‘ਖਾਟੂ ਵਾਲੇ ਸ਼ਿਆਮ ਧਣੀ ਤੇਰੀ ਮਹਿਮਾ ਬੜੀ ਨਿਰਾਲੀ…’ ਅਤੇ ‘ਕਰ ਦੇ ਰੇ ਕਰ ਦੇ ਸਾਂਵਰੇ, ਕਿਸਮਤ ਕੀ ਚਾਬੀ ਦੇ ਦੇ…’ ਵਰਗੇ ਪ੍ਰਸਿੱਧ ਭਜਨਾਂ ‘ਤੇ ਸ਼ਰਧਾਲੂਆਂ ਨੇ ਖੂਬ ਜੈਕਾਰੇ ਲਗਾਏ। ਭਜਨਾਂ ਦੀਆਂ ਮਿੱਠੀਆਂ ਧੁਨਾਂ ਅਤੇ ਬਾਬਾ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਦੇਰ ਰਾਤ ਤੱਕ ਚੱਲੀ ਭਜਨ ਸੰਧਿਆ ਦੌਰਾਨ ਸ਼ਰਧਾਲੂ ਭਗਤੀ ਰਸ ਵਿੱਚ ਡੁੱਬ ਕੇ ਬਾਬਾ ਸ਼ਿਆਮ ਦੀ ਮਹਿਮਾ ਦਾ ਆਨੰਦ ਮਾਣਦੇ ਰਹੇ। ਸਮਾਗਮ ਦੌਰਾਨ ਮੁਕੇਸ਼ ਆਰਟਿਸਟ ਗਰੁੱਪ ਵੱਲੋਂ ਪੇਸ਼ ਕੀਤੀਆਂ ਗਈਆਂ ਮਨਮੋਹਕ ਧਾਰਮਿਕ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਕਲਾਕਾਰਾਂ ਨੇ ਆਪਣੀਆਂ ਸੁੰਦਰ ਪੇਸ਼ਕਾਰੀਆਂ ਰਾਹੀਂ ਸ਼ਰਧਾਲੂਆਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਬਾਬਾ ਸ਼ਿਆਮ ਦੇ ਦਰਬਾਰ ਦੀ ਸ਼ਾਨਦਾਰ ਸਜਾਵਟ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ। ਸਮਾਗਮ ਦੌਰਾਨ ‘ਸਰਦਾਰ ਡੇਅਰੀ’ ਵੱਲੋਂ ਕਾਰਡ ਸੇਵਾ ਨਿਭਾਈ ਗਈ।


ਜਨਮ ਉਤਸਵ ਦੀ ਸਮਾਪਤੀ ਮੌਕੇ ਕੇਕ ਕੱਟ ਕੇ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਦਿਨ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਉਪਰੰਤ ਸਮੂਹ ਸ਼ਰਧਾਲੂਆਂ ਲਈ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਪ੍ਰਬੰਧਕ ਮੰਡਲ ਦੇ ਮੈਂਬਰਾਂ ਨੇ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਉਣ ਵਾਲੀਆਂ ਸਮੂਹ ਪਤਵੰਤੀਆਂ ਸ਼ਖ਼ਸੀਅਤਾਂ, ਕਲਾਕਾਰਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।

Click to comment

Leave a Reply

Your email address will not be published. Required fields are marked *

Most Popular

To Top