Uncategorized

ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸ਼ਿਆਮ ਜਨਮ ਉਤਸਵ ਮੌਕੇ ਭਜਨ ਸੰਧਿਆ ਦਾ ਆਯੋਜਨ, ਭਜਨਾਂ ਨਾਲ ਸ਼ਿਆਮ ਮੰਦਰ ਹੋਇਆ ਭਗਤੀਮਈ

ਮੋਗਾ ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਜਲੰਧਰ ਕਲੋਨੀ ਦੇ ਸ਼੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸ਼ਿਆਮ ਜਨਮ ਉਤਸਵ ਦੇ ਸਬੰਧ ਵਿੱਚ ਖਾਟੂ ਨਰੇਸ਼ ਸ਼੍ਰੀ ਸ਼ਿਆਮ ਪ੍ਰਭੂ ਦੀ ਵਿਸ਼ਾਲ ਭਜਨ ਸੰਧਿਆ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਮੰਦਰ ਦਾ ਸਮੁੱਚਾ ਵਾਤਾਵਰਨ ਭਗਤੀਮਈ ਹੋ ਗਿਆ। ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀਆਂ ਨੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਬਾਬਾ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸਮਾਗਮ ਦੀ ਸ਼ੁਰੂਆਤ ਪੰਡਿਤ ਜੀ ਦੀ ਅਗਵਾਈ ਹੇਠ ਵਿਧੀਵਤ ਪੂਜਾ-ਅਰਚਨਾ ਨਾਲ ਹੋਈ। ਇਸ ਮੌਕੇ ਸ਼ਿਆਮ ਪ੍ਰੇਮੀਆਂ ਵੱਲੋਂ ਸ਼ਿਆਮ ਦਰਬਾਰ ਦਾ ਉਦਘਾਟਨ ਕਰਨ ਅਤੇ ਪਵਿੱਤਰ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ। ਸ਼ਿਆਮ ਬਾਬਾ ਦਾ ਅਲੌਕਿਕ ਅਤੇ ਮਨਮੋਹਕ ਸ਼ਿੰਗਾਰ ਕੀਤਾ ਗਿਆ। ਫੁੱਲਾਂ ਨਾਲ ਸਜਾਇਆ ਗਿਆ ਸ਼ਾਨਦਾਰ ਦਰਬਾਰ ਅਤੇ ਬਾਬਾ ਨੂੰ ਅਰਪਿਤ ਕੀਤਾ ਗਿਆ ਛੱਪਣ ਭੋਗ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਭਜਨ ਸੰਧਿਆ ਦਾ ਆਗਾਜ਼ ਭਜਨ ਗਾਇਕ ਐਡਵੋਕੇਟ ਜੈ ਗੋਇਲ, ਵੰਸ਼ ਵਧਵਾ, ਰੋਸ਼ਨ ਕੁਮਾਰ, ਅਮਰਜੀਤ ਅਤੇ ਰਾਜੀਵ ਉੱਪਲ ਨੇ ਗਣੇਸ਼ ਵੰਦਨਾ ਅਤੇ ਸ਼ਿਆਮ ਸਤੂਤੀ ਨਾਲ ਕੀਤਾ। ਇਸ ਉਪਰੰਤ ਗਾਇਕਾਂ ਨੇ ਇੱਕ ਤੋਂ ਵਧ ਕੇ ਇੱਕ ਮਨਮੋਹਕ ਭਜਨਾਂ ਦੀ ਪੇਸ਼ਕਾਰੀ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ। ‘ਜਲਤੀ ਰਹੇ ਸ਼ਿਆਮ ਬਾਬਾ ਜੋਤ ਤੇਰੀ ਜਲਤੀ ਰਹੇ’, ‘ਕੀਰਤਨ ਕੀ ਹੈ ਰਾਤ ਬਾਬਾ ਆਜ ਠਾਣੇ ਆਨੋ ਹੈ’ ਅਤੇ ‘ਰੰਗ ਬਰਸੇ ਦਰਬਾਰ ਸ਼ਿਆਮ ਤੇਰੇ ਰੰਗ ਬਰਸੇ’ ਸਮੇਤ ਹੋਰ ਭਜਨਾਂ ਦੀ ਪੇਸ਼ਕਾਰੀ ’ਤੇ ਸ਼ਿਆਮ ਪ੍ਰੇਮੀ ਝੂਮ ਉੱਠੇ।

ਗਾਇਕਾਂ ਦੀਆਂ ਸੁਰੀਲੀਆਂ ਆਵਾਜ਼ਾਂ ਅਤੇ ਭਗਤੀ ਭਰਪੂਰ ਪੇਸ਼ਕਾਰੀਆਂ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਸ਼ਰਧਾਲੂ ਦੇਰ ਰਾਤ ਤੱਕ ਬਾਬਾ ਦੀ ਭਗਤੀ ਵਿੱਚ ਲੀਨ ਰਹੇ। ਇਸ ਮੌਕੇ ਭਜਨ ਸੰਧਿਆ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁੱਖ ਮਹਿਮਾਨਾਂ ਨੂੰ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਦੋਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੌਕੇ ਕੇਕ ਕੱਟ ਕੇ ਸ਼ਿਆਮ ਬਾਬਾ ਦਾ ਜਨਮ ਉਤਸਵ ਮਨਾਇਆ ਗਿਆ। ਇਸ ਉਪਰੰਤ ਬਾਬਾ ਨੂੰ ਛੱਪਣ ਭੋਗ ਅਰਪਿਤ ਕੀਤਾ ਗਿਆ ਅਤੇ ਵਿਧੀਵਤ ਆਰਤੀ ਕੀਤੀ ਗਈ। ਆਰਤੀ ਤੋਂ ਬਾਅਦ ਸ਼ਰਧਾਲੂਆਂ ਵਿੱਚ ਅਤੁੱਟ ਭੰਡਾਰੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਿਆਮ ਸੇਵਾ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਭੂਸ਼ਣ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੂਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਅਰੋੜਾ, ਜਗਜੀਵ ਧੀਰ, ਰਮਨੀਸ਼ ਗਰਗ, ਮਿਲਨ ਗਰਗ, ਕਪਿਲ ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ. ਰਾਮ ਗੋਪਾਲ ਕੁਮਾਰ, ਜਗਦੀਸ਼ ਬੱਤਰਾ, ਰਾਜੀਵ ਉੱਪਲ, ਪਾਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਜੋਨੀ ਸ਼ਰਮਾ, ਰਾਮਪਾਲ ਮਹਿੰਦਰੱਤਾ, ਯੋਗੇਸ਼ ਸ਼ਰਮਾ ਅਤੇ ਵੰਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀ ਹਾਜ਼ਰ ਸਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

Click to comment

Leave a Reply

Your email address will not be published. Required fields are marked *

Most Popular

To Top