ਮੋਗਾ

ਪੈਨਸ਼ਨਰਜ਼ – ਡੇ 19 ਦਸੰਬਰ ਨੂੰ ਵਲੋ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ 70 ਤੋੱ 90 ਸਾਲ ਉਮਰ ਬਤੀਤ ਕਰਨ ਵਾਲੇ ਪੈਨਸ਼ਨਰ ਹੋਣਗੇ ਸਨਮਾਨਿਤ


1ਦਸੰਬਰ ਤੋਂ 5 ਦਸੰਬਰ ਤੱਕ ਜਿਲ੍ਹੇ ਦੇ ਐਮ ਐਲ ਏਜ ਦੇ ਘਰਾਂ ਅੱਗੇ ਹੋਣਗੇ ਪ੍ਰਦਰਸ਼ਨ  ਪੈਨਸ਼ਨਰਜ ਕਰਨਗੇ ਭਰਵੀਂ ਸ਼ਮੂਲੀਅਤ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਇਕਾਈ ਮੋਗਾ ਦੀ ਵਿਸ਼ੇਸ਼ ਮੀਟਿੰਗ ਲੈਕਚਰਾਰ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਵਧੀਆ ਢੰਗ ਨਾਲ ਨਿਭਾਈ।
ਸੁਖਮੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਾਲ ਦਾ ਪੈਨਸ਼ਨਰ ਦਿਵਸ 19 ਦਸੰਬਰ 2026 ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਦੇ ਹਾਲ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ , ਸਮਾਗਮ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਸਨਮਾਨ ਚਿੰਨ ਬਣਾਉਣ , ਸਨਮਾਨਿਤ ਕਰਨ ਲਈ ਸਮਾਨ ਖਰੀਦਣ ਅਤੇ ਚਾਹ ਪਾਣੀ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣਗੀਆਂ | ਪ੍ਰੇਮ ਕੁਮਾਰ, ਇੰਦਰਜੀਤ ਸਿੰਘ , ਸਮਸ਼ੇਰ ਸਿੰਘ , ਦਿਵਾਨ , ਜਰਜੀਤ ਸਿੰਘ , ਬਲੌਰ ਸਿੰਘ , ਜੀਵਨ ਸਿੰਘ , ਨਾਇਬ ਸਿੰਘ , ਬਲਵਿੰਦਰ ਸਿੰਘ ਗਿੱਲ (ਕਨਵੀਨਰ) , ਚਮਕੌਰ ਸਿੰਘ ਸਰਾਂ , ਮੇਹਰ ਸਿੰਘ , ਭੁਪਿੰਦਰ ਸਿੰਘ, ਗਿਆਨ ਸਿੰਘ , ਸੁਖਚੈਨ ਸਿੰਘ , ਅਮਰ ਸਿੰਘ ਰਣੀਆਂ, ਮਨਜੀਤ ਸਿੰਘ , ਦਰਸ਼ਨ ਸਿੰਘ, ਤੇ ਅਧਾਰਤ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ।
ਪੈਨਸ਼ਨਰਜ਼ ਦਿਵਸ ਤੇ ਨੱਬੇ ਤੇ ਅੱਸੀ ਸਾਲ ਦੀ ਸ਼ਾਨਦਾਰ ਉਮਰ ਬਤੀਤ ਕਰ ਚੁੱਕੇ ਪੈਨਸ਼ਨਰਾਂ ਅਤੇ ਸੱਤਰ ਸਾਲ ਦੀ ਉਮਰ ਪੂਰੀ ਕਰ ਚੁੱਕੇ ਅਪੰਗ ਪੈਨਸ਼ਨਰਾਂ ਲਈ ਲੰਮੀ ਜਿੰਦਗੀ ਦੀ ਕਾਮਨਾ ਕਰਦਿਆਂ ਸਭਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਨੇ ਦੱਸਿਆ ਕਿ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਅਗਲੇ ਪੜਾਅ ਵਜੋਂ ਜਿਲ੍ਹਾ ਮੋਗਾ ਦੇ ਸਾਰੇ ਐਮ ਐਲ ਏਜ ਦੇ ਘਰਾਂ ਵੱਲ ਮਾਰਚ ਕਰਕੇ ਅਰਥੀਆਂ ਫੂਕੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਦੀਆਂ ਅਸਥੀਆਂ ਨੂੰ ਫੁੱਲ ਦੁੱਗਣ ਉਪਰੰਤ ਗੰਦੇ ਨਾਲੇ ਵਿੱਚ ਪ੍ਰਵਾਹ ਕੀਤਾ ਜਾਵੇਗਾ ਜਿਸ ਵਿੱਚ ਜਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।


ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਸਮੂਹ ਪੈਨਸ਼ਨਰ ਆਪਣੇ ਡਿਜੀਟਲ ਲਾਈਵ ਸਾਰਟੀਫਿਕੇਟ ਆਨਜਾਈਨ ਕਰਨ ਅਤੇ ਜਿੰਨ੍ਹਾ ਪੈਨਸ਼ਨਰਾਂ ਨੇ ekyc ਪਹਿਲਾਂ ਨਹੀਂ ਕਰਵਾਈ ਉਹ ਖਜਾਨਾ ਦਫ਼ਤਰ ਜਾਂ ਬੈਂਕਾ ਨਾਲ ਸੰਪਰਕ ਕਰਕੇ ਕਰਵਾ ਲੈਣ ਨਹੀਂ ਤਾਂ ਪੈਨਸ਼ਨ ਬੰਦ ਹੋ ਸਕਦੀ ਹੈ।
ਅੱਜ ਦੀ ਮੀਟਿੰਗ ਵਿੱਚ ਸਬ ਡਵੀਜਨਾਂ ਦੇ ਪ੍ਰਧਾਨ ਸਕੱਤਰ ਅਤੇ ਸਰਗਰਮ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਪ੍ਰਿਸੀਪਲ ਵਾਹਿਗੁਰੂ ਪਾਲ ਸਿੰਘ ਚੜਿੱਕ , ਮਲਕੀਅਤ ਸਿੰਘ ਦੌਧਰ, ਮੱਖਣ ਸਿੰਘ ਨਿਹਾਲ ਸਿੰਘ ਵਾਲਾ , ਬਖਤੌਰ ਸਿੰਘ ਹਿੰਦੀ ਟੀਚਰ ‘ ਪ੍ਰੀਤਮ ਕੌਰ , n ਸੁਰਜੀਤ ਸਿੰਘ ਖੋਸਾਂ ਰਣਧੀਰ, ਦੇ ਭਰਾਤਾ ਅਤੇ ਮ ਗੁਰਮੇਲ ਸਿੰਘ ਭਿੰਡਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਅੱਜ ਦੀ ਮੀਟਿੰਗ ਵਿੱਚ ਸੁਖਦੇਵ ਸਿੰਘ , ਕੇਹਰ ਸਿੰਘ ਕਿਸ਼ਨਪੁਰਾ , ਗੁਰਦੀਪ ਸਿੰਘ , ਲੈਕ ਪ੍ਰੀਤਮ ਸਿੰਘ ਮਹਿਣਾ , ਦਰਸ਼ਨ ਸਿੰਘ ਮੱਲੀ, ਰਘਬੀਰ ਸਿੰਘ ਲੰਗੇਆਣਾ , ਮਨੋਹਰ ਲਾਲ ਕਟਾਰੀਆ , ਬ੍ਰਿਜ ਲਾਲ ਸਮੇਤ ਬਹੁਤ ਸਾਰੇ ਮੈਂਬਰ ਹਾਜਰ ਹੋਏ ।

Click to comment

Leave a Reply

Your email address will not be published. Required fields are marked *

Most Popular

To Top