ਮੋਗਾ

ਸਾਲਾਸਰ ਬਾਲਾਜੀ ਧਾਮ ਤੋਂ ਪਾਵਨ ਜੋਤ ਲੈ ਕੇ ਮੋਗਾ ਪਹੁੰਚੇ ਮਹਾਵੀਰ ਦਲ ਦੇ ਮੈਂਬਰ, ਫੁੱਲਾਂ ਦੀ ਵਰਖਾ ਕਰਕੇ ਕੀਤਾ ਸ਼ਾਨਦਾਰ ਸਵਾਗਤ


ਸਾਲਾਸਰ ਬਾਲਾਜੀ ਧਾਮ ਤੋਂ ਪਾਵਨ ਜੋਤ ਲੈ ਕੇ ਮੋਗਾ ਪਹੁੰਚੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਮੈਂਬਰਾਂ ਦਾ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੂਰਾ ਮਾਹੌਲ ਜੈ ਸ੍ਰੀ ਰਾਮ ਅਤੇ ਜੈ ਬਜਰੰਗ ਬਲੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪਾਵਨ ਜੋਤ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪਾਵਨ ਜੋਤ ਲੈ ਕੇ ਮੋਗਾ ਪਹੁੰਚਣ ਵਾਲੇ ਮੈਂਬਰਾਂ ਵਿੱਚ ਮੋਹਨ ਲਾਲ, ਅਮਰੀਸ਼ ਸੂਦ, ਰਾਹੁਲ ਅਤੇ ਸੁਸ਼ਾਂਤ ਸ਼ਾਮਲ ਸਨ। ਉਨ੍ਹਾਂ ਦੇ ਸਵਾਗਤ ਲਈ ਦਲ ਦੇ ਸਰਪ੍ਰਸਤ ਸ਼ਿਵ ਕੁਮਾਰ ਗਰਗ, ਸਰਪ੍ਰਸਤ ਵਿਪਿਨ ਜਿੰਦਲ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਨਾਇਕ ਪ੍ਰਮੋਦ ਜੈਨ, ਪ੍ਰੈੱਸ ਸਕੱਤਰ ਭਾਰਤ ਭੂਸ਼ਣ ਜੈਦਕਾ, ਸੁਨੀਲ ਕਟਾਰੀਆ, ਆਸ਼ੀਸ਼ ਚੋਪੜਾ, ਜੀਵਨ ਚੋਪੜਾ, ਨਮਨ, ਨਕਸ਼, ਰੁਦਰ, ਸਾਜਨ, ਅਸ਼ਵਨੀ ਗੁਪਤਾ, ਖਜ਼ਾਨਚੀ ਸੰਜੀਵ ਸਿੰਗਲਾ, ਕੇਸ਼ਵ, ਵਰੁਣ ਅਤੇ ਮਨੀਸ਼ ਸਮੇਤ ਹੋਰ ਸ਼ਰਧਾਲੂ ਪਹੁੰਚੇ।

ਸਾਰਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਵਨ ਜੋਤ ਦਾ ਸਵਾਗਤ ਕੀਤਾ ਅਤੇ ਮੱਥਾ ਟੇਕ ਕੇ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵੱਲੋਂ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਵਿਸ਼ਾਲ ਹਨੂੰਮਾਨ ਸੰਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਭਜਨ ਗਾਇਕ ਆਸ਼ੀਸ਼ ਚੋਪੜਾ ਮੋਗਾ ਵਾਲੇ, ਸੁਖਦੇਵ ਸਾਂਵਰੀਆ ਮੋਗਾ ਵਾਲੇ ਅਤੇ ਸੋਨਮ ਚੌਧਰੀ ਹਿਮਾਚਲ ਪ੍ਰਦੇਸ਼ ਵਾਲੀ ਆਪਣੀਆਂ ਮਧੁਰ ਭਜਨ ਪੇਸ਼ਕਾਰੀਆਂ ਰਾਹੀਂ ਬਾਲਾਜੀ ਮਹਾਰਾਜ ਦਾ ਗੁਣਗਾਨ ਕਰਨਗੇ। ਪਾਵਨ ਜੋਤ ਦੇ ਮੋਗਾ ਪਹੁੰਚਣ ਨਾਲ ਸੰਕੀਰਤਨ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਹੋਰ ਵੀ ਉਤਸ਼ਾਹ ਵਧ ਗਿਆ ਹੈ।

ਦਲ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਸੰਕੀਰਤਨ ਵਿੱਚ ਪਹੁੰਚ ਕੇ ਪਾਵਨ ਜੋਤ ਦੇ ਦਰਸ਼ਨ ਕਰਨ ਅਤੇ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ।

Click to comment

Leave a Reply

Your email address will not be published. Required fields are marked *

Most Popular

To Top