ਮੋਗਾ

ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਮੈਂਬਰ ਪਾਵਨ ਜੋਤ ਲਿਆਉਣ ਲਈ ਸਾਲਾਸਰ ਧਾਮ ਰਾਜਸਥਾਨ ਵਾਸਤੇ ਰਵਾਨਾ

ਧਾਰਮਿਕ ਨਗਰੀ ਮੋਗਾ ਵਿੱਚ ਭਗਵਾਨ ਸ੍ਰੀ ਹਨੂਮਾਨ ਜੀ ਪ੍ਰਤੀ ਸ਼ਰਧਾ ਅਤੇ ਭਗਤੀ ਦਾ ਮਾਹੌਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿਖੇ 28 ਨਵੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਹਨੂਮਾਨ ਸੰਕੀਰਤਨ ਲਈ ਪਾਵਨ ਜੋਤ ਲਿਆਉਣ ਵਾਸਤੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਮੈਂਬਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਅਸਥਾਨ ਸਾਲਾਸਰ ਧਾਮ ਲਈ ਰਵਾਨਾ ਹੋਏ। ਮੈਂਬਰ ਸਾਲਾਸਰ ਧਾਮ ਤੋਂ ਪਵਿੱਤਰ ਜੋਤ ਲੈ ਕੇ ਮੋਗਾ ਪਹੁੰਚਣਗੇ, ਜਿੱਥੇ ਸੰਕੀਰਤਨ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਪਾਵਨ ਜੋਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।

ਇਸ ਮੌਕੇ ਦਲ ਦੇ ਸਰਪ੍ਰਸਤ ਵਿਪਨ ਜਿੰਦਲ, ਸਰਪ੍ਰਸਤ ਸ਼ਿਵ ਕੁਮਾਰ ਗਰਗ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਖਜ਼ਾਨਚੀ ਸੰਜੀਵ ਸਿੰਗਲਾ, ਪ੍ਰੈੱਸ ਸਕੱਤਰ ਭਾਰਤ ਭੂਸ਼ਣ ਜੈਦਕਾ, ਨਾਇਕ ਪ੍ਰਮੋਦ ਜੈਨ, ਮੋਹਨ ਲਾਲ, ਅਮਰੀਸ਼ ਸੂਦ, ਰਾਹੁਲ, ਸੁਸ਼ਾਂਤ ਸਮੇਤ ਹੋਰ ਮੈਂਬਰ ਮੌਜੂਦ ਸਨ। ਇਸ ਮੌਕੇ ਦਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵੱਲੋਂ ਹਰ ਸਾਲ ਧਾਰਮਿਕ ਸਮਾਗਮਾਂ ਰਾਹੀਂ ਸ਼ਰਧਾਲੂਆਂ ਨੂੰ ਧਰਮ ਅਤੇ ਭਗਤੀ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 28 ਨਵੰਬਰ ਨੂੰ ਸ੍ਰੀ ਸਨਾਤਨ ਧਰਮ ਮੰਦਰ, ਪ੍ਰਤਾਪ ਰੋਡ ਵਿਖੇ ਭਗਵਾਨ ਸ੍ਰੀ ਹਨੂਮਾਨ ਜੀ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਜਾ ਰਿਹਾ ਹੈ। ਸਮਾਗਮ ਨੂੰ ਲੈ ਕੇ ਮੰਦਰ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਲਾਸਰ ਧਾਮ ਤੋਂ ਲਿਆਂਦੀ ਜਾਣ ਵਾਲੀ ਪਾਵਨ ਜੋਤ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਹੋਵੇਗੀ। ਸ਼ਰਧਾਲੂ ਪਾਵਨ ਜੋਤ ਦੇ ਦਰਸ਼ਨ ਕਰਕੇ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਸੰਕੀਰਤਨ ਦੌਰਾਨ ਪ੍ਰਸਿੱਧ ਭਜਨ ਗਾਇਕ ਆਸ਼ੀਸ਼ ਚੋਪੜਾ ਮੋਗਾ ਵਾਲੇ, ਸੁਖਦੇਵ ਸਾਂਵਰੀਆ ਮੋਗਾ ਵਾਲੇ ਅਤੇ ਸੋਨਮ ਚੌਧਰੀ ਹਿਮਾਚਲ ਪ੍ਰਦੇਸ਼ ਵਾਲੇ ਆਪਣੀਆਂ ਮਧੁਰ ਭਜਨ ਪੇਸ਼ਕਾਰੀਆਂ ਰਾਹੀਂ ਬਾਲਾਜੀ ਮਹਾਰਾਜ ਦਾ ਗੁਣਗਾਨ ਕਰਨਗੇ। ਭਜਨਾਂ ਰਾਹੀਂ ਭਗਵਾਨ ਸ੍ਰੀ ਹਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸ਼ਰਧਾਲੂ ਭਗਤੀ ਰਸ ਵਿੱਚ ਲੀਨ ਹੋਣਗੇ। ਅੰਤ ਵਿੱਚ ਦਲ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਅਤੇ ਸਮੂਹ ਧਰਮ ਪ੍ਰੇਮੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 28 ਨਵੰਬਰ ਨੂੰ ਹੋਣ ਵਾਲੇ ਇਸ ਵਿਸ਼ਾਲ ਸੰਕੀਰਤਨ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਪਾਵਨ ਜੋਤ ਦੇ ਦਰਸ਼ਨ ਕਰਕੇ ਧਾਰਮਿਕ ਲਾਭ ਹਾਸਲ ਕਰਨ।

Click to comment

Leave a Reply

Your email address will not be published. Required fields are marked *

Most Popular

To Top